ਬਿਜਲੀ ਦੀ 600 ਯੂਨਿਟ ਮਾਫ਼ ਹੋਣ ਦੇ ਬਾਵਜ਼ੂਦ ਵੀ ਬਿਜਲੀ ਚੋਰੀ ਹੋ ਰਹੀ ਹੈ।
ਪੰਜਾਬ ਦੇ ਵਿੱਚ ਬਿਜਲੀ ਚੋਰੀ ਕਰਨ ਦਾ ਤਰੀਕਾ ਬਹੁਤ ਆਸਾਨ ਹੈ।
ਪੰਜਾਬ ਦੇ ਵਿੱਚ ਬਿਜਲੀ ਦੀ 600 ਯੂਨਿਟਾਂ ਮਾਫ਼ ਹੋਣ ਦੇ ਬਾਅਦ ਵੀ ਬਿਜਲੀ ਚੋਰੀ ਹੋ ਰਹੀ ਹੈ, ਇਹ ਚੋਰੀ ਲੋਕ ਆਪ ਕਰ ਰਹੇ ਨੇ ਜਾਂ ਇਸ ਬਿਜਲੀ ਨੂੰ ਬਿਜਲੀ ਮੁਲਾਜ਼ਮ ਆਪ ਹੀ ਕਰਵਾ ਰਹੇ ਹਨ।
ਬਿਜਲੀ ਦਫ਼ਤਰ ਦੇ ਦਰਵਾਜ਼ੇ ਉੱਪਰ ਬੋਰਡ ਲੱਗਿਆ ਹੋਇਆ ਹੈ ਜੈ ਕੋਈ ਬਿਜਲੀ ਚੋਰੀ ਦੀ ਸ਼ਿਕਾਇਤ ਦੇਵੇਂਗਾ ਤਾਂ ਉਸ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ, ਤੇ ਪੂਰੀ ਕਾਰਵਾਈ ਕੀਤੀ ਜਾਵੇਗੀ।
ਬਿਜਲੀ ਚੋਰੀ ਦੀ ਕਾਰਵਾਈ ਕਿ ਸੱਚ ਵਿੱਚ ਕੀਤੀ ਜਾਂਦੀ ਹੈ
ਜਦੋਂ ਕੋਈ ਵਿਅਕਤੀ ਬਿਜਲੀ ਚੋਰੀ ਦੀ ਸੋਚਣਾ ਦੇਂਦਾ ਹੈ ਤਾਂ ਇਹ ਬਿਜਲੀ ਬੋਰਡ ਦੇ ਮੁਲਾਜ਼ਮਾਂ ਲਈ ਬਹੁਤ ਖੁਸ਼ਖਬਰੀ ਹੋਂਦੀ ਹੈ ਕਿ ਮੁਰਗਾ ਸਾਡੇ ਕੋਲ ਹੁਣ ਫਸਣ ਵਾਲਾ ਹੈ ਹੁਣ ਪੈਸੇ ਬਣਨਗੇ, ਇਹ ਮੁਲਾਜ਼ਮ ਦਿੱਤੀ ਹੋਈ ਸ਼ਿਕਾਇਤ ਵਾਲੀ ਥਾਂ ਜਾਂਦੇ ਨੇ ਤੇ ਆਪਣੇ ਵਲੋਂ ਕਰਵਾਈ ਕਰਦੇ ਨੇ ਜੈ ਬਿਜਲੀ ਚੋਰ ਫੜਿਆ ਜਾਂਦਾ ਹੈ ਤਾਂ ਇਹ ਉਸਤੋ ਬਹੁਤ ਮੋਟੀ ਰਕਮ ਵਸੂਲ ਕਰਦੇ ਨੇ ਉਸਨੂੰ ਡਰਾਉਂਦੇ ਨੇ ਤੇਰੇ ਹੁਣ ਲੱਖਾ ਰੁਪਏ ਦਾ ਜੁਰਮਾਨਾ ਪਵੇਗਾ ਤੇਰਾ ਮਟਰ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ ਨਹੀਂ ਤਾਂ ਤੂੰ ਜੁਰਮਾਨਾ ਭਰ, ਜੈ ਬਿਜਲੀ ਚੋਰੀ ਕਰਨ ਵਾਲਾ ਡਰ ਗਿਆ ਤਾਂ ਓਹੋ ਮੋਟੀ ਰਕਮ ਦੇ ਦੇਂਦਾ ਹੈ ਤੇ ਬੋਲਦਾ ਹੈ ਤੁਸੀਂ ਜੁਰਮਾਨਾ ਨਾ ਪਾਓ ਅਸੀਂ ਅਗੋ ਤੋਂ ਚੋਰੀ ਨਹੀਂ ਕਰਾਂਗੇ, ਬਿਜਲੀ ਮੁਲਾਜ਼ਮਾਂ ਨੂੰ ਵੀ ਪਤਾ ਹੈ ਜੈ ਅਸੀਂ ਜੁਰਮਾਨਾ ਪਾ ਤਾ ਤੇ ਸਾਰਾ ਪੈਸਾ ਗੌਰਮਿੰਟ ਦੇ ਖਾਤੇ ਵਿੱਚ ਚਲਾ ਜਾਣਾ ਹੈ ਸਾਨੂੰ ਕੁਝ ਵੀ ਨਹੀਂ ਮਿਲਣਾ ਓਹੋ ਮੋਟੀ ਰਕਮ ਲੇ ਕੇ ਚਲੇ ਜਾਂਦੇ ਨੇ, ਬਿਜਲੀ ਚੋਰੀ ਦੀ ਸ਼ਿਕਾਇਤ ਕਰਨ ਵਾਲੇ ਬੰਦੇ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਕਿ ਹੋਇਆ ਹੈ।
ਬਿਜਲੀ ਦੀ ਰਿਡਿੰਗ ਲੈਣੇ ਵਾਲੇ ਦੀ ਕਰਤੂਤ
ਦੋ ਮਹੀਨੇ ਬਾਅਦ ਜਦੋਂ ਬਿਜਲੀ ਦੀ ਰਿਡਿੰਗ ਲੈਣ ਵਾਲਾ ਆਉਂਦਾ ਹੈ ਬਿਜਲੀ ਮੀਟਰ ਚੈੱਕ ਕਰਦਾ ਹੈ ਜੈ 600 ਯੂਨਿਟਾਂ ਤੋਂ ਵੱਧ ਬਿਲ ਕਿਸੇ ਦਾ ਆਜਾਵੇ ਓਹੋ ਆਪ ਹੀ ਲੋਕਾਂ ਤੋਂ ਪੁੱਛ ਲੈਂਦਾ ਹੈ ਹਾਂਜੀ ਬਿਲ ਕਟ ਕਰਵਾਉਣਾ ਹੈ ਕਟ ਹੋ ਜਾਵੇਗਾ ਬੱਸ ਚਾਹ ਪਾਣੀ ਕਰ ਦੋ ਲੋਕਾਂ ਨੂੰ ਹੋਰ ਕਿ ਚਾਹੀਦਾ ਹੈ 800 ਯੂਨਿਟਾਂ ਨੂੰ 600 ਕਰਕੇ ਮੁਆਫੀ ਵਿੱਚ ਬਿਜਲੀ ਦਾ ਬਿਲ ਪਾਂ ਦੇਂਦਾ ਹੈ ਅਗਲੇ ਦੋ ਮਹੀਨੇ ਵਿੱਚ ਬਿਜਲੀ ਦੀ ਸੈਟਿੰਗ ਕਰ ਦੇਂਦਾ ਹੈ, ਇਸ ਤਰਾਂ ਪੂਰਾ ਬਿਜਲੀ ਮੁਲਾਜ਼ਮਾਂ ਬਿਜਲੀ ਚੋਰੀ ਨੂੰ ਅੰਜਾਮ ਦੇ ਰਹੇ ਹਨ ਫੇਰ ਲੋਕ ਬੋਲਦੇ ਨੇ ਸਰਕਾਰੀ ਨੌਕਰੀਆਂ ਚਾਹੀਦੀਆਂ ਨੇ
ਬਿਜਲੀ ਮੁਲਾਜ਼ਮ ਦੀ ਸ਼ਿਕਾਇਤ
ਤੁਸੀਂ ਸੋਚਦੇ ਹੋਵੋਗੇ ਬਿਜਲੀ ਮੁਲਾਜ਼ਮ ਦੀ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ ਕਿੱਥੇ ਕਰੋਗੇ ਪੂਰਾ ਦਾ ਪੂਰਾ ਬਿਜਲੀ ਮਹਿਕਮਾ ਮਿਲਿਆ ਹੋਇਆ ਹੈ ਆਪਣੇ ਮੁਲਾਜ਼ਮ ਨੂੰ ਹੀ ਬਚਾਉਣਗੇ ਕੋਈ ਕਾਰਵਾਈ ਨਹੀਂ ਹੁੰਦੀ ਨਾ ਹੋਣ ਦੇਣ ਤੁਹਾਡਾ ਕਿ ਕਹਿਣਾ ਹੈ ਜਰੂਰ ਦੱਸਣਾ।
टिप्पणियाँ
एक टिप्पणी भेजें